ਅੰਮ੍ਰਿਤਸਰ 18 ਦਸੰਬਰ ( ਕੁਲਬੀਰ ਢਿੱਲੋ )- ਨਗਰ ਪੰਚਾਇਤ ਅਜਨਾਲਾ ਦੀਆਂ ਦੋ ਵਾਰਡਾਂ ਚ ਹੋ ਰਹੀਆਂ ਜਿਮਨੀ ਚੋਣਾਂ ਦੌਰਾਨ ਜਾਲੀ ਵੋਟਾਂ ਦੇ ਮੁੱਦੇ ਨੂੰ ਲੈ ਕੇ ਅੱਜ ਅਜਨਾਲਾ ਦੇ ਮੇਨ ਚੌਂਕ ਵਿੱਚ ਕਾਂਗਰਸ ਅਤੇ ਭਾਜਪਾ ਦੇ ਸਮਰਥਕਾਂ ਨੇ ਇਕੱਠੇ ਹੋ ਕੇ ਸੱਤਾਧਾਰੀ ਧਿਰ ਅਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਅਣਮਿਥੇ ਸਮੇਂ ਲਈ ਧਰਨੇ ਦਾ ਐਲਾਨ ਕੀਤਾ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਭਾਜਪਾ ਤੇ ਕਾਂਗਰਸ ਨੇ ਕਿਹਾ ਕਿ ਅਜਨਾਲਾ ਸ਼ਹਿਰ ਦੀ ਜਿਮਨੀ ਚੋਣ ਦੌਰਾਨ ਸੱਤਾਧਾਰੀ ਧਿਰ ਵੱਲੋਂ ਦੋਵਾਂ ਵਾਡਾਂ ਵਿੱਚ ਜਾਲੀ ਵੋਟਾਂ ਬਣਾ ਕੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਬਰਦਾਸ਼ਤ ਕਰਨ ਦੇ ਯੋਗ ਨਹੀਂ ਹੈ,
ਉਹਨਾਂ ਕਿਹਾ ਕਿ ਇਨ੍ਹਾਂ ਜਾਲੀ ਵੋਟਾਂ ਖਿਲਾਫ ਉਹਨਾਂ ਐਸਡੀਐਮ ਅਜਨਾਲਾ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਲਿਖਤੀ ਦਰਖਾਸਤਾਂ ਦਿੱਤੀਆਂ ਸਨ ਪਰ ਪ੍ਰਸ਼ਾਸਨ ਵੱਲੋਂ ਸੱਤਾਧਾਰੀ ਧਿਰ ਦੇ ਦਬਾਅ ਹੇਠ ਫੋਨ ਕਾਰਨ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਜਿਸ ਦੇ ਰੋਸ ਵਜੋਂ ਅੱਜ ਕਾਂਗਰਸ ਅਤੇ ਭਾਜਪਾ ਨੇ ਇਸ ਧੱਕੇਸ਼ਾਹੀ ਦੇ ਖਿਲਾਫ ਅਜਨਾਲਾ ਦਾ ਮੇਨ ਚੌਂਕ ਜਾਮ ਕੀਤਾ ਗਿਆ ਹੈ ਅਤੇ ਜਿੰਨੀ ਦੇਰ ਇਹ ਜਾਲੀ ਵੋਟਾਂ ਕੱਟੀਆਂ ਨਹੀਂ ਜਾਣਗੀਆਂ ਉਨੀ ਦੇਰ ਤੱਕ ਇਹ ਧਰਨਾ ਲਗਾਤਾਰ ਜਾਰੀ ਰਵੇਗਾ।
ਇਸ ਮੌਕੇ ਕਾਂਗਰਸ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਭਾਜਪਾ ਓਬੀਸੀ ਮੋਰਚਾ ਦੇ ਸੂਬਾ ਪ੍ਰਧਾਨ ਅਤੇ ਅਜਨਾਲਾ ਤੋਂ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ, ਸੀਨੀਅਰ ਆਗੂ ਕਵਰਪ੍ਰਤਾਪ ਸਿੰਘ ਅਜਨਾਲਾ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਤੇ ਕਾਂਗਰਸੀ ਆਗੂ ਹਾਜ਼ਰ ਸਨ। ਇਸ ਮੌਕੇ ਕਾਂਗਰਸ ਪਾਰਟੀ ਤੋਂ ਅਜਨਾਲਾ ਸ਼ਹਿਰੀ ਪ੍ਰਧਾਨ ਦਵਿੰਦਰ ਸਿੰਘ ਡੈਮ ਪ੍ਰਵੀਨ ਕੁਕਰੇਜਾ ਦਰਸ਼ਨ ਲਾਲ ਸ਼ਰਮਾ ਵਿਜੇ ਕੁਮਾਰ ਤਰੇਹਨ ਐਡਵੋਕੇਟ ਸੁਨੀਲ ਐਡਵੋਕੇਟ ਬ੍ਰਿਜ ਮੋਹਨ ਗੁਰਦੇਵ ਸਿੰਘ ਨਿਜਰ ਭਾਰਤੀ ਜਨਤਾ ਪਾਰਟੀ ਵੱਲੋਂ ਸੀਨੀਅਰ ਆਗੂ ਪ੍ਰਦੀਪ ਕੁਮਾਰ ਬੰਟਾ ਗੁਰਵਿੰਦਰ ਸਿੰਘ ਮੁਕਾਮ ਇੰਦਰਜੀਤ ਸਿੰਘ ਰਮਦਾਸ ਮਿੰਟੂ ਜੁਲਕਾ ਵਿਜੇ ਕੁਮਾਰ ਸਰੀਨ ਰਜੇਸ਼ ਚੌਹਾਨ ਸੌਰਵ ਸਰੀਨ ਵਿਪਣ ਖੱਤਰੀ ਬਾਬਾ ਆਸ਼ੂ ਧਰਮਿੰਦਰ ਸਿੰਘ ਪ੍ਰਿੰਸ ਲੱਕੀ ਬੇਦੀ ਸਤੀਸ਼ ਗਾਂਧੀ ਬਾਹੂ ਅਸ਼ੋਕ ਕੁਮਾਰ ਮੰਨਣ ਅਮਰਜੀਤ ਸਿੰਘ ਨੰਗਲ ਹਤਿੰਦਰ ਸਿੰਘ ਬੱਬਰ ਆਦੀ ਹਾਜ਼ਰ ਸਨ
ਇਸ ਮੌਕੇ ਮੌਕੇ ਤੇ ਪਹੁੰਚ ਕੇ ਐਸਡੀਐਮ ਅਜਨਾਲਾ ਰਵਿੰਦਰ ਸਿੰਘ ਅਰੋੜਾ ਨੇ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਅਤੇ ਦੱਸਿਆ ਇਹ ਕਮੇਟੀ ਸ਼ਾਮ ਤੱਕ ਰਿਪੋਰਟ ਦੇਵੇਗੀ ਅਤੇ ਜੋ ਵੋਟਾਂ ਗਲਤ ਬਣੀਆਂ ਹਨ ਉਹ ਘੱਟ ਦਿੱਤੀਆਂ ਜਾਣਗੀਆਂ